24x7: 07087775533, 07087775566 info@auts.ac.in

ਸ. ਸੁੰਦਰ ਸਿੰਘ ਬਵੇਜਾ ਮੈਮੋਰੀਅਲ ਲੇਖ ਮੁਕਾਬਲਾ ਕਰਵਾਇਆ ਗਿਆ।

ਅਕਾਲ ਯੂਨੀਵਰਸਿਟੀ ਵਿਖੇਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਮਿਤੀ 22-10-2018 ਨੂੰਸ. ਸੁੰਦਰ ਸਿੰਘ ਬਵੇਜਾ ਮੈਮੋਰੀਅਲ ਲੇਖ ਮੁਕਾਬਲਾ ਕਰਵਾਇਆ ਗਿਆ।ਇਹ ਮੁਕਾਬਲਾ ਸ. ਪ੍ਰਕਾਸ਼ ਸਿੰਘ ਅਤੇ ਡਾ. ਨਰਿੰਦਰ ਸਿੰਘ ਨੇ ਆਪਣੇ ਪਿਤਾ ਸ. ਸੁੰਦਰ ਸਿੰਘ ਬਵੇਜਾ ਦੀ ਯਾਦ ਵਿਚ ਕਰਵਾਇਆ। ਇਸ ਮੁਕਾਬਲੇ ਵਿਚ 50 ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾ ਵਿਦਿਆਰਥੀਆਂ ਵਿਚੋਂ ਪਹਿਲੀਆਂ ਤਿੰਨ ਪੁਜੀਸ਼ਨਾ ਸੁਖਵੀਰ ਕੌਰ (ਇਕਨਾਮਿਕਸ ਵਿਭਾਗ),  ਰੂਹੀ ਸਿੰਘ (ਅੰਗਰੇਜ਼ੀ ਵਿਭਾਗ),ਸਾਹਿਬਦੀਪ ਸਿੰਘ (ਮਨੋਵਿਗਿਆਨ ਵਿਭਾਗ) ਨੇ ਪ੍ਰਾਪਤ ਕੀਤੀਆਂ। ਯੂਨੀਵਰਸਿਟੀ ਦੇ ਸੈਮੀਨਾਰ ਹਾਲ ਵਿਖੇ ਇਸੇ ਸੰਬੰਧ ਵਿਚ 2-00 pm ਤੋਂ 4-15 pmਤੱਕਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਡਾ. ਨਰਿੰਦਰ ਸਿੰਘ, ਪ੍ਰਕਾਸ਼ ਸਿੰਘ ਅਤੇ ਪ੍ਰੋ. ਹਰਪਾਲ ਸਿੰਘ ਪੰਨੂ (ਸੈਂਟਰਲ ਯੂਨੀਵਰਸਿਟੀ) ਨੇ ਵੀ ਹਾਜਰੀ ਲਗਵਾਈ। ਪ੍ਰੋ. ਪੰਨੂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਨਵੀਨ ਤੱਥਾਂ ਅਤੇ ਰੌਚਕਤਾ ਭਰਪੂਰ ਭਾਸ਼ਣਨਾਲ ਵਿਦਿਆਰਥੀਆਂ ਨੂੰ ਬਾਖੂਬੀ ਜਾਣਕਾਰੀ ਦਿੱਤੀ। ਇਸੇ ਸੈਮੀਨਾਰ ਵਿਚ ਅਕਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨਾਲ ਸਬੰਧਿਤ ਲੈਕਚਰ, ਕਵਿਤਾਵਾਂ ਅਤੇ ਕਵੀਸ਼ਰੀਆਂ ਪੇਸ਼ ਕੀਤੀਆਂ। ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋ. ਡਾ. ਕਸਮੀਰ ਸਿੰਘ ਨੇ ਇਤਿਹਾਸਕ ਪੱਖ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਯੋਗਦਾਨ ਅਤੇ ਸ਼ਹਾਦਤ ਨੂੰ ਪੇਸ਼ ਕੀਤਾ। ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ, ਪੰਜਾਬ ਵਿਚ ਆਉਣ, ਲੜਾਈਆਂ ਅਤੇ ਪੰਜਾਬ ਵਾਸੀਆਂ ਨੂੰ ਮੁਗਲਾਂ ਦੇ ਜ਼ਬਰ ਤੋਂ ਮੁਕਤ ਕਰਵਾਉਣ ਸੰਬੰਧੀ ਇਤਿਹਾਸਕ ਘਟਨਾਵਾਂ ਨੂੰ ਪੇਸ਼ ਕੀਤਾ। ਉਨ੍ਹਾਂ ਤੋਂ ਬਾਅਦ ਸ. ਪ੍ਰਕਾਸ਼ ਸਿੰਘ ਨੇ ਸਿੱਖ ਧਰਮ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਣੂੰ ਕਰਵਾਇਆ ਅਤੇ ਇਸ ਸੰਬੰਧੀ ਇਕ ਕਵਿਤਾ ਵੀ ਪੇਸ਼ ਕੀਤੀ। ਡਾ. ਨਰਿੰਦਰ ਸਿੰਘ  ਨੇਵਿਦਿਆਰਥੀਆਂ ਨਾਲ ਆਪਣੇ ਜੀਵਨ ਅਤੇ ਪਿਤਾ ਸ. ਸੁੰਦਰ ਸਿੰਘ ਬਵੇਜਾ ਦੇ ਜੀਵਨ ਦੀਆਂ ਸਿਖਿਆਦਾਇਕ ਘਟਨਾਵਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਅਤੇ ਅਕਾਲ ਯੂਨੀਵਰਸਿਟੀ ਵਿਖੇ ਆਉਣ ਦੀ ਖੁਸ਼ੀ ਪ੍ਰਗਟ ਕੀਤੀ। ਸੈਮੀਨਾਰ ਦੇ ਅਖੀਰ ’ਤੇ ਵਾਇਸ ਚਾਂਸਲਰ ਡਾ. ਗੁਰਮੇਲ ਸਿੰਘ ਨੇ ਬਵੇਜਾ ਭਰਾਵਾਂਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇਜੀਵਨ ਤੋਂ ਸੇਧ ਲੈਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇਸਟੇਜ ਸਕੱਤਰ ਦੀ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁਖੀ ਸ. ਤਰਸੇਮ ਸਿੰਘ ਨੇ ਨਿਭਾਈ।ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਬਵੇਜਾ ਭਰਾਵਾਂ ਵਲੋਂ ਕ੍ਰਮਵਾਰ 2500, 1500 ਅਤੇ 1000 ਰੁ. ਦੇ ਕੇ ਸਨਮਾਨਿਤ ਕੀਤਾ ਗਿਆ।

Leave a Reply

National Seminar on Stress Management: A Holistic Perspective

Seminar date: 6th December, 2021

Open chat