24x7: 1800-2020-100 info@auts.ac.in
24x7: 1800-2020-100 info@auts.ac.in

ਅਕਾਲ ਯੂਨੀਵਰਸਿਟੀ ਵਿਚ ਤੀਜੀ ‘ਅਥਲੈਟਿਕ ਮੀਟ’ ਦਾ ਆਯੋਜਨ

ਅਕਾਲ ਯੂਨੀਵਰਸਿਟੀ ਦੁਆਰਾ ਆਪਣੇ ਮਿਸ਼ਨ ਉੱਤੇ ਪਹਿਰਾ ਦਿੰਦਿਆਂ ਵਿਦਿਆਰਥੀਆਂ ਦੇ ਮਾਨਸਿਕ ਅਤੇ ਸ਼ਰੀਰਕ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਵਿਹੜੇ ਵਿਚ ਦੋ ਰੋਜਾ ਤੀਜੀ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ।ਅਥਲੈਟਿਕ ਮੀਟ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.ਗੁਰਮੇਲ ਸਿੰਘ ਨੇ ਕੀਤਾ ਅਤੇ ਮੰਚ ਤੋਂ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਡੀਨ ਅਕਾਦਮਿਕ ਪ੍ਰੋ. ਐੱਮ. ਐੱਸ. ਜੌਹਲ, ਰਜਿਸਟਰਾਰ ਪ੍ਰੋ.ਸਵਰਨ ਸਿੰਘ, ਡਾ. ਸੰਦੀਪ ਸਿੰਘ, ਸਾਰੇ ਵਿਭਾਗਾਂ ਦੇ ਮੁਖੀ ਅਤੇ ਪ੍ਰੋਫ਼ੈਸਰ ਸਾਹਿਬਾਨ ਵਿਦਿਆਰਥੀਆਂ ਦੀ ਖੇਡ ਭਾਵਨਾ ਨੂੰ ਉਤਸਾਹਿਤ ਕਰਨ ਲਈ ਹਾਜ਼ਰ ਰਹੇ।

ਅਕਾਲ ਯੂਨੀਵਰਸਿਟੀ ਵਿਚ ਚਲ ਰਹੀ ਦੋ ਰੋਜ਼ਾ ਦੂਸਰੀ ਅਥਲੈਟਿਕ ਮੀਟ ਦਾ ਦੂਸਰਾ ਦਿਨ ਵੀ ਪੂਰਨ ਸਫਲਤਾ ਨਾਲ ਬੀਤਿਆ।ਖੇਡ ਮੁਕਾਬਲਿਆਂ ਦੇ ਅੰਤਿਮ ਦਿਨ ਪ੍ਰੋ.ਗੁਰਮੇਲ ਸਿੰਘ ਵਾਈਸ ਚਾਂਸਲਰ ਮੁਖ ਮਹਿਮਾਨ ਵੱਜੋਂ ਹਾਜ਼ਰ ਰਹੇ ।ਪ੍ਰੋ. ਐੱਮ. ਐੱਸ. ਜੌਹਲ ਡੀਨ ਅਕਾਦਮਿਕ ਮਾਮਲੇ ਅਤੇ ਪ੍ਰੋ.ਸਵਰਨ ਸਿੰਘ ਰਜਿਸਟਰਾਰ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸਾਰੇ ਵਿਭਾਗਾਂ ਦੇ ਮੁਖੀ ਅਤੇ ਪ੍ਰੋਫ਼ੈਸਰ ਸਾਹਿਬਾਨ ਵਿਿਦਆਰਥੀਆਂ ਦੀ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਹਾਜ਼ਰ ਰਹੇ। ਅੱਜ 100 ਮੀਟਰ, 200 ਮੀਟਰ, 400 ਮੀਟਰ, 1500 ਮੀਟਰ ਤੇ 3000 ਮੀਟਰ ਦੀ ਰੇਸ, ਰਿਲੇ ਰੇਸ, ਰੱਸਾਕਸ਼ੀ, ਬੈਡਮਿਨਟਨ, ਡਿਸਕਸ ਥਰੋ, ਵਾਲੀਵਾਲ, ਫੁੱਟਬਾਲ, ਕੈਰਮ ਬੋਰਡ ਅਤੇ ਸ਼ਤਰੰਜ ਦੇ ਅੰਤਿਮ ਮੁਕਾਬਲੇ ਕਰਾਏ ਗਏ, ਜਿਨ੍ਹਾਂ ਵਿਚ ਖਿਡਾਰੀਆਂ ਨੇ ਬੜੇ ਜੋਸ਼ ਦਾ ਪ੍ਰਦਰਸ਼ਨ ਕੀਤਾ।

ਸਟੇਜ ਸੈਕਟਰੀ ਦੀ ਭੂੁਮਿਕਾ ਸਮੇਂ ਸਮੇਂ ਸਿਰ ਪੋ੍ਰ.ਤਰਸੇਮ ਸਿੰਘ ਅਤੇ ਪ੍ਰੋ.ਨਵਦੀਪ ਕੌਰ ਵੱਲੋਂ ਬੜੇ ਰੋਚਕ ਤੇ ਰਚਨਾਤਮਕ ਅੰਦਾਜ ਵਿਚ ਨਿਭਾਈ ਗਈ। ਡਾ. ਸੰਦੀਪ ਸਿੰਘ ਨੇੇ ਮੁਕਾਬਲਿਆਂ ਨੂੰ ਕ੍ਰਮ ਅਨੁਸਾਰ ਚਲਾਉਣ ਲਈ ਦਿਸ਼ਾਨਿਰਦੇਸ਼ ਦੇ ਕੇ ਖਿਡਾਰੀਆਂ ਦੀ ਯੋਗ ਅਗਵਾਈ ਕੀਤੀ।ਟੀਚਿੰਗ ਅਤੇ ਨੋਨ ਟੀਚਿੰਗ ਸਟਾਫ਼ ਨੇ ਵੀ ਕੁਝ ਖੇਡਾਂ ਵਿਚ ਹਿੱਸਾ ਲਿਆ।ਇਹਨਾਂ ਖੇਡਾਂ ਨੂੰ ਸਫ਼ਲਤਾ ਨਾਲ ਪੜਾਅ ਦਰ ਪੜਾਅ ਅੱਗੇ ਵਧਾਉਣ ਵਿਚ ਮੁੱਖ ਕੋਚ ਗੁਰਚਰਨ ਸਿੰਘ ਦੇ ਨਾਲ ਨਾਲ ਵੱਖ ਵੱਖ ਅਕਾਲ ਅਕੈਡਮੀਆਂ ਤੋਂ ਆਏ ਹੋਏ ਕੋਚ ਸਾਹਿਬਾਨ ਬਲਜੀਤ ਸਿੰਘ, ਸਰਬਜੀਤ ਸਿੰਘ, ਨਰੇਸ਼ ਕੁਮਾਰ, ਗੁਰਪ੍ਰੀਤ ਕੌਰ, ਜਸਦੀਪ ਸਿੰਘ, ਅਤੇ ਨਵਦੀਪ ਕੌਰ ਨੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ। ਅੰਤ ਵਿਚ ਵਾਈਸ ਚਾਂਸਲਰ ਪ੍ਰੋ.ਗੁਰਮੇਲ ਸਿੰਘ ਨੇ ਖੇਡ ਮੁਕਾਬਿਆਂ ਵਿਚ ਭਾਗ ਲੈਣ ਵਾਲੇ ਮੁੰਡਿਆਂ ਵਿਚੋਂ ਬੈਸਟ ਅਥਲੀਟ ਪ੍ਰਦੀਪ ਕੁਮਾਰ,(ਪੰਜਾਬੀ ਵਿਭਾਗ) ਕੁੜੀਆਂ ਵਿੱਚੋਂ ਬੈਸਟ ਅਥਲੀਟ ਅਮਨਦੀਪ ਕੌਰ (ਬੋਟਨੀ ਵਿਭਾਗ) ਸਹਿਤ ਖੇਡ ਮੁਕਾਬਲਿਆਂ ਦੇ ਹੋਰ ਜੇਤੂਆਂ ਨੂੰ ਮੈਡਲ ਤੇ ਪ੍ਰਮਾਣ-ਪੱਤਰ ਵੰਡੇ।ਅੰਤ ਵਿਚ ਉਹਨਾਂ ਨੇ ਆਪਣੇ ਭਾਸ਼ਣ ਵਿਚ ਸ਼ਲਾਘਾਪੂਰਨ ਸ਼ਬਦਾਂ ਨਾਲ ਸਭ ਦਾ ਧੰਨਵਾਦ ਕੀਤਾ।

 

Leave a Reply

Open chat